‘ਮੰਨੈ’ ਅਤੇ ‘ਮੰਨੇ’ ਵਿਚ ਕੀ ਭੇਦ ਹੈ?
‘ਜਪੁ’ ਬਾਣੀ ਦੀ ਬਾਰ੍ਹਵੀਂ ਪਉੜੀ, ਗੁਰੂ-ਗਿਆਨ ਨੂੰ ‘ਸੁਣਿਐ’, ਭਾਵ ‘ਸਮਝਣ’ ਉਪਰੰਤ, ਉਸ ਨੂੰ ‘ਧਾਰਨ ਕਰਨ’ ਦੀ ਪ੍ਰੇਰਨਾ ਬਾਰੇ ਹੈ। ਗੁਰੂ-ਗਿਆਨ ਨੂੰ ਧਾਰਨ ਕਰਨ ਦੇ ਦੋ ਪੜਾਅ ਹਨ — ‘ਮੰਨੈ’ ਅਤੇ ‘ਮੰਨੇ’। ‘ਮੰਨੈ’ ਉਹ ਪੜਾਅ ਹੈ, ਜਦੋਂ ਸਮਝੇ ਹੋਏ ਗਿਆਨ ਨੂੰ ਧਾਰਨ ਕਰਨ ਲਈ ਵਿਚਾਰਾਂ ਦੇ ਪੱਧਰ ਤੇ ਕਾਰਜਸ਼ੀਲ ਹੋਇਆ ਜਾ ਰਿਹਾ ਹੁੰਦਾ ਹੈ। ‘ਮੰਨੇ’ ਉਹ ਪੜਾਅ ਹੈ, ਜਦੋਂ ਗੁਰੂ-ਗਿਆਨ ਧਾਰਨ ਕਰ ਲਿਆ ਜਾਂਦਾ ਹੈ; ਇਸ ਅਵਸਥਾ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੈ।

