‘ਹੁਕਮੁ’ ਦਾ ਜਗਤ ਨਾਲ ਕੀ ਸੰਬੰਧ ਹੈ?
‘ਜਪੁ’ ਬਾਣੀ ਦੀ ਚੌਥੀ ਪਉੜੀ, ‘ਹੁਕਮੁ’ ਦੇ, ਕਰਤਾ ਦੀ ‘ਮੌਜੂਦਗੀ’, ਅਤੇ ਪ੍ਰਾਣੀਆਂ ਨਾਲ, ‘ਹੁਕਮੁ’ ਦੇ ਸੰਬੰਧਾਂ ਨੂੰ ‘ਜਪਣ’, ਭਾਵ, ‘ਸਮਝਣ’ ਬਾਰੇ ਹੈ।
‘ਜਪਣ’ ਦਾ ਭਾਵ ‘ਸਮਝਣਾ’ ਕਿਵੇਂ ਹੁੰਦਾ ਹੈ?
‘ਗਇਆ ਜਾਪੈ ਜਾਇ’ ਦਰਸਾਉਂਦਾ ਹੈ ਕਿ ‘ਗਇਆ’, ਭਾਵ, (ਓਥੇ) ‘ਜਾਣ ਨਾਲ’, ‘ਜਾਪੈ ਜਾਇ’, ਭਾਵ, ‘ਜਾਣਿਆ ਜਾਂਦਾ’ ਹੈ! ਇਉਂ, ‘ਜਪੁ’ ਦਾ ਭਾਵ, ‘ਜਾਣਨਾ’ ਹੈ!
‘ਜਪੁ’ ਦਾ ਭਾਵ, ‘ਜਾਣੋ’ ਦੀ ਸੋਝੀ ਹੋਣ ਨਾਲ ਹੀ, ਗੁਰਬਾਣੀ ਦੇ ਉਪਦੇਸ਼, ‘ਐਸਾ ਗਿਆਨੁ ਜਪਹੁ ਮਨ ਮੇਰੇ॥’ ਦੀ ਸੋਝੀ ਹੋ ਪਾਂਦੀ ਹੈ!
ਇਸ ਅਨੁਸਾਰ ‘ਜਪੁ’ ਬਾਣੀ ਵਿਚ ਉਹ ਵਿਸ਼ੇ ਹਨ, ਜਿਹੜੇ ਮਨੁੱਖ ਲਈ ਜਾਣਨੇ ਅਤਿ-ਜ਼ਰੂਰੀ ਹਨ।



